Welcome to Seerat.ca
Welcome to Seerat.ca

ਸੰਪਾਦਕੀ ਦੀ ਥਾਂ

 

- ਗੁਰਨਾਮ ਢਿੱਲੋਂ

ਨੋ ਬਾਊਂਡਰੀਜ਼

 

- ਗੁਰਮੀਤ ਪਨਾਗ

ਬਲਬੀਰ ਸਿੰਘ ਦਾ ਠਾਣੇਦਾਰ ਬਣਨਾ

 

- ਪ੍ਰਿੰ. ਸਰਵਣ ਸਿੰਘ

ਲਾਹੌਰ ਅਤੇ ਉਸਦੇ ਆਲੇ ਦੁਆਲੇ ਦੀ ਇੱਕ ਭਾਵਕ ਯਾਤਰਾ

 

- ਚਮਨ ਲਾਲ

ਜਨਮ-ਦਿਨ

 

- ਇਕਬਾਲ ਰਾਮੂਵਾਲੀਆ

ਨਾਵਲ ਅੰਸ਼ / ‘ਦ ਟਾਈਮਜ’

 

- ਹਰਜੀਤ ਅਟਵਾਲ

ਲਖਬੀਰ ਸਿੰਘ ਦੇ ਖ਼ਤ

 

- ਬਲਦੇਵ ਸਿੰਘ ਧਾਲੀਵਾਲ

ਇੱਕ ਸੱਚੀ ਕਹਾਣੀ-ਇਕ ਵੀਰਾਂਗਣਾ

 

- ਸੰਤੋਖ ਸਿੰਘ ਧੀਰ

ਜੇ ਸਿਰ ਦਿੱਤਿਆਂ ਹੱਕ ਹਾਸਲ ਹੋਵੇ

 

- ਹਰਨੇਕ ਸਿੰਘ ਘੜੂੰਆਂ

ਗੁਰੂ ਨਾਨਕ ਗੁਰਦੁਆਰਾ ਦੁਬਈ: ਜਿਥੇ ਮੈਂ ਰਾਤ ਨਾ ਰਹਿ ਸਕਿਆ

 

- ਗਿਆਨੀ ਸੰਤੋਖ ਸਿੰਘ

ਅਸੀਂ ਕੌਣ ਹਾਂ?

 

- ਗੁਲਸ਼ਨ ਦਿਆਲ

ਆਪਣਾ ਹਿੱਸਾ-1

 

- ਵਰਿਆਮ ਸਿੰਘ ਸੰਧੂ

ਸ਼੍ਰੀਮਤੀ ਭੁਪਿੰਦਰ ਪਾਤਰ ਨਾਲ ਕੁਝ ਗੱਲਾਂ

 

- ਅਦਾਰਾ ਸੀਰਤ

ਕੀ ਨਾਸਾ ਦੇ ਵਿਗਿਆਨੀ ਸਚਮੁੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ 'ਸੇਧ' ਲੈ ਰਹੇ ਹਨ?

 

- ਮਨਦੀਪ ਖੁਰਮੀ ਹਿੰਮਤਪੁਰਾ

ਦਸ ਛੋਟੀਆਂ ਕਵਿਤਾਵਾਂ, ਇਕ ਗਜ਼ਲ ਅਤੇ ਇੱਕ ਗੀਤ

 

- ਗੁਰਨਾਮ ਢਿੱਲੋਂ

ਦੋ ਕਵਿਤਾਵਾਂ

 

- ਸੰਤੋਖ ਸਿੰਘ ਸੰਤੋਖ

ਪੰਦਰਾਂ ਅਗਸਤ

 

- ਗੁਰਮੇਲ ਬੀਰੋਕੇ

ਖੱਤ ਤਾਂ ਬਸ ਖੱਤ ਹੁੰਦੇ ਨੇ

 

- ਗੁਰਪ੍ਰੀਤ ਸਿੰਘ ਤੰਗੋਰੀ

ਅਸੀਂ ਸਾਰੇ

 

- ਦਿਲਜੋਧ ਸਿੰਘ

ਸਰਮਦ ਤੇ ਤਬਰੇਜ ਦਾ

 

- ਹਰਜਿੰਦਰ ਸਿੰਘ ਗੁਲਪੁਰ

ਕੁਲਵੰਤ ਸਿੰਘ ਵਿਰਕ ਨਾਲ ਇੱਕ ਮੁਲਕਾਤ

 

- ਜੋਗਿੰਦਰ ਸਿੰਘ ਨਿਰਾਲਾ

Honoring the Martyrs 157 Years later- cremation of 282 martyrs on 1st August 2014

 

- Chaman Lal

GEHAL SINGH: A MARTYR OF THE SUPREME CAUSE

 

- Amarjit Chandan

A whiteman's country: an exercise in Canadian Orejudice

 

- Ted Ferguson

ਸੱਚੀ! ਸੱਚ ਦੇ ਇਰਦ-ਗਿਰਦ

 

- ਐਸ. ਅਸ਼ੋਕ ਭੌਰਾ

ਕਵਿਤਾ

 

- ਗੁਰਮੀਤ ਸਿੰਘ ਚੀਮਾ

ਕਰਤਾਰ ਸਿੰਘ ਅਠਾਰਵੀਂ ਵਾਰ ਵਿਸ਼ਵ ਵੈਟਰਨ ਚੈਂਪੀਅਨ

 

- ਪਿੰ੍. ਸਰਵਣ ਸਿੰਘ

ਛਾਤੀ ‘ਤੇ ਬੈਠਾ ਸ਼ੇਰ

 

- ਵਰਿਆਮ ਸਿੰਘ ਸੰਧੂ

ਦੋ ਗ਼ਜ਼ਲਾਂ

 

- ਮੁਸ਼ਤਾਕ ( ਯੂ. ਕੇ)

 

Online Punjabi Magazine Seerat


ਸ਼੍ਰੀਮਤੀ ਭੁਪਿੰਦਰ ਪਾਤਰ ਨਾਲ ਕੁਝ ਗੱਲਾਂ
- ਅਦਾਰਾ ਸੀਰਤ

 

(ਜਦੋਂ 2006 ਵਿਚ ਸੀਰਤ ਦਾ ਪਹਿਲਾ ਅੰਕ ਪਕਾਸਿ਼ਤ ਹੋਇਆ ਤਾਂ ਉਸ ਵਿਚ ਸੁਰਜੀਤ ਪਾਤਰ ਦੀ ਪਤਨੀ ਭੁਪਿੰਦਰ ਨਾਲ ਸੀਰਤ ਵੱਲੋਂ ਕੀਤੀ ਮੁਲਾਕਾਤ ਛਾਪੀ ਗਈ ਸੀ। ਸੀਰਤ ਦੇ ਨਵੇਂ ਪਾਠਕ ਦ ਿਦਿਲਚਸਪ ਲਈ ਹਾਜ਼ਰ ਹੈ-ਸੰਪਾਦਕ)
ਸਵਾਲ: ਆਪਣੇ ਜਨਮ, ਜਨਮ-ਸਥਾਨ ਅਤੇ ਪਰਿਵਾਰਕ ਪਿਛੋਕੜ ਬਾਰੇ ਕੁਝ ਦੱਸੋ।
ਜਵਾਬ: ਮੇਰਾ ਜਨਮ ਮੇਰੇ ਨਾਨਕੇ ਸ਼ਹਿਰ ਫਗਵਾੜੇ ਹੈ। ਅਸੀਂ ਚਾਰ ਭੈਣਾਂ ਅਤੇ ਦੋ ਭਰਾ ਹਾਂ। ਮੇਰੇ ਪਿਤਾ ਜੀ ਸਿੰਧਰੀ ਫਰਟੇਲਾਈਜ਼ਰ ਵਿੱਚ ਸਨ। ਜਦੋਂ ਮੈਂ ਸੁਰਤ ਸੰਭਾਲੀ ਅਸੀਂ ਸਾਰੇ ਸਿੰਦਰੀ ਸਾਂ। ਪਹਿਲੀ ਤੇ ਦੂਜੀ ਜਾਮਤ ਮੈਂ ਓਥੇ ਹੀ ਪੜ੍ਹੀ। ਤੀਜੀ, ਚੌਥੀ ਤੇ ਪੰਜਵੀਂ ਜਾਮਤ ਮੈਂ ਆਪਣੇ ਪਿੰਡ (ਮੇਹਲੀ) ਦੇ ਪ੍ਰਾਇਮਰੀ ਸਕੂਲ ਵਿੱਚ ਕੀਤੀ ਕਿਉਂਕਿ ਵੱਡੇ ਭਾ ਜੀ ਦੀ ਪੜ੍ਹਾਈ ਲਈ ਤਿੰਨ ਸਾਲ ਲਈ ਸਾਨੂੰ ਸਾਰੇ ਭੈਣ ਭਰਾਵਾਂ ਤੇ ਬੀਜੀ ਨੂੰ ਪੰਜਾਬ ਆਉਣਾ ਪਿਆ। ਇਸ ਤੋਂ ਬਾਅਦ ਮੇਰੀ ਸਾਰੀ ਪੜ੍ਹਾਈ ਸਿੰਦਰੀ ਤੇ ਰਾਂਚੀ ਦੀ ਹੈ ਜਿੱਥੋਂ ਮੈਂ ਬੀ:ਏ ਬੀ:ਐੱਡ ਕੀਤੀ। ਸਿੰਦਰੀ ਕਿਉਂਕਿ ਬਹੁਤ ਵੱਡਾ ਕਾਰਖਾਨਾ ਸੀ ਇਸ ਲਈ ਓਥੇ ਬਹੁਤ ਸਾਰੇ ਸੂਬਿਆਂ ਦੇ ਲੋਕ ਸਨ, ਖ਼ਾਸ ਕਰ ਕੇ ਬਿਹਾਰੀ, ਮਦਰਾਸੀ ਤੇ ਪੰਜਾਬੀ। ਤੇ ਸਭ ਤੋਂ ਵੱਧ ਸਨ ਬੰਗਾਲੀ। ਘਰ ਦਾ ਮਾਹੌਲ ਆਮ ਜਿਹਾ ਸੀ ਪਰ ਸਕੂਲ ਦਾ ਮਾਹੌਲ ਵੱਖ ਵੱਖ ਸੂਬਿਆਂ ਦੇ ਬੱਚਿਆਂ ਤੇ ਅਧਿਆਪਕਾਂ ਕਰਕੇ ਵੱਖਰਾ ਸੀ। ਮੈਨੂੰ ਗੀਤ ਗਾਉਣ ਦਾ ਸ਼ੌਕ ਸੀ ਤੇ ਮੈਂ ਹਮੇਸ਼ਾਂ ਪੰਜਾਬੀ ਗੀਤ ਗਾਉਂਦੀ ਜੋ ਕਿ ਪੰਜਾਬ ਚੋਂ ਸਿੱਖ ਕੇ ਜਾਂਦੀ। ਜਦੋਂ ਅਸੀਂ ਹਰ ਸਾਲ ਗਰਮੀਆਂ ਦੀਆਂ ਛੁੱਟੀਆਂ ਵਿੱਚ ਜਾਂ ਕਦੀ ਵਿਆਹ ਸ਼ਾਦੀ ਤੇ ਪੰਜਾਬ ਆਉਂਦੇ। ਮੈਨੂੰ ਹਰ ਵਾਰ ਨਵੇਂ ਗੀਤ ਲੈ ਕੇ ਜਾਣ ਦਾ ਚਾਅ ਹੁੰਦਾ।
ਸਵਾਲ:ਤੁਸੀਂ ਪਾਤਰ ਹੋਰਾਂ ਬਾਰੇ ਸਭ ਤੋਂ ਪਹਿਲਾਂ ਕਦੋਂ ਸੁਣਿਆ ਜਾਂ ਵਿਆਹ ਤੋਂ ਪਹਿਲਾਂ ਕਦੋਂ ਕੁ ਤੋਂ ਜਾਣਦੇ ਹੋ?
ਜਵਾਬ: ਮੈਂ ਇਹਨਾਂ ਬਾਰੇ ਪਹਿਲੀ ਵਾਰ ਉਦੋਂ ਹੀ ਸੁਣਿਆ ਜਦੋਂ ਇਹਨਾਂ ਦੀਆਂ ਚਾਰੇ ਭੈਣਾਂ ਮੈਨੂੰ ਵਾਰੋ ਵਾਰੀ ਦੇਖਣ ਆਈਆਂ ਤੇ ਆਪਣੇ ਵੀਰ ਬਾਰੇ ਦੱਸ ਕੇ ਗਈਆਂ ਕਿ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਹੈ ਅਤੇ ਕਵਿਤਾ ਲਿਖਦਾ ਹੈ। ਮੈਂ ਇਹਨਾਂ ਦੇ ਪ੍ਰੋਫ਼ੈਸਰ ਹੋਣ ਦੀ ਗੱਲ ਨੂੰ ਤਾਂ ਗੰਭੀਰਤਾ ਨਾਲ ਲਿਆ ਪਰ ਕਵੀ ਹੋਣ ਦੀ ਗੱਲ ਨੂੰ ਨਹੀਂ ਸੋ ਜ਼ਾਹਿਰ ਹੈ ਕਿ ਮੈਂ ਇਹਨਾਂ ਨੂੰ ਵਿਆਹ ਤੋਂ ਪਹਿਲਾਂ ਨਹੀਂ ਜਾਣਦੀ ਸੀ।
ਸਵਾਲ: ਤੁਹਾਡਾ ਵਿਆਹ ਪ੍ਰੇਮ ਵਿਆਹ ਹੈ ਜਾਂ ਪਰਿਵਾਰ ਦੀ ਮਰਜ਼ੀ ਨਾਲ ਹੋਇਆ?
ਜਵਾਬ: ਸਾਡਾ ਵਿਆਹ ਪ੍ਰੇਮ-ਵਿਆਹ ਨਹੀਂ ਸੀ। ਪਰਿਵਾਰਾਂ ਦੀ ਮੲਜ਼ੀ ਨਾਲ ਹੋਇਆ।
ਸਵਾਲ: ਵਿਆਹ ਤੋਂ ਪਹਿਲਾਂ ਇੱਕ ਦੂਜੇ ਨੂੰ ਮਿਲਣ ਦੇਖਣ ਦੀ ਘਟਨਾ ਬਾਰੇ ਕੁਝ ਜਾਣਕਾਰੀ ਦਿਓ।
ਜਵਾਬ: ਵਿਆਹ ਤੋਂ ਪਹਿਲਾਂ ਦੇਖਣ ਦਿਖਾਉਣ ਦੀ ਘਟਨਾ ਬਹੁਤ ਰੌਚਕ ਹੈ। ਤੈਅ ਹੋਇਆ ਕਿ ਦੇਖਣ ਦਿਖਾਉਣ ਦਾ ਕੰਮ ਘਰ ਨਹੀਂ, ਬਲਕਿ ਫਗਵਾੜੇ ਦੇ ਬੱਸ ਅੱਡੇ ਤੇ ਕੀਤਾ ਜਾਵੇ। ਏਸੇ ਅੱਡੇ ਤੇ ਅਸੀਂ ਦੋਹਾਂ ਨੇ ਇੱਕ ਦੂਜੇ ਨੂੰ ਦੇਖਿਆ, ਸਤਿ ਸ੍ਰੀ ਅਕਾਲ ਬੁਲਾਈ। ਪਾਤਰ ਸਾਹਿਬ ਮੇਰੇ ਨਾਲ ਗੱਲਬਾਤ ਵੀ ਕਰਨੀ ਚਾਹੁੰਦੇ ਸਨ ਪਰ ਮੇਰੇ ਮੰਮੀ ਇਸ ਲਈ ਬਿਲਕੁਲ ਰਾਜ਼ੀ ਨਹੀਂ ਹੋਏ।
ਸਵਾਲ: ਜਦੋਂ ਤੁਹਾਨੁੰ ਪਤਾ ਲੱਗਾ ਕਿ ਤੁਹਾਡੇ ਪਤੀ ੲਨੇ ਵੱਡੇ ਸ਼ਾਇਰ ਹਨ ਤਾਂ ਤੁਹਾਨੂੰ ਕਿਵੇਂ ਲੱਗਾ?
ਜਵਾਬ: ਵਿਆਹ ਤੋਂ ਕਈ ਮਹੀਨਿਆਂ ਤੱਕ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਇਹ ਬਹੁਤ ਵੱਡੇ ਕਵੀ ਹਨ ਕਿਉਂਕਿ ਇਹਨਾਂ ਦੀ ਪਹਿਲੀ ਕਿਤਾਬ ਵੀ ਮੇਰੇ ਆਉਣ ਤੋਂ ਇੱਕ ਸਾਲ ਬਾਅਦ ਛਪੀ। ਪਰ ਹੁਣ ਮੈਂ ਇਸ ਅਹਿਸਾਸ ਨੂੰ ਮਾਣਦੀ ਹਾਂ ਅਤੇ ਫ਼ਖ਼ਰ ਕਰਦੀ ਹਾਂ।
ਸਵਾਲ: ਕੀ ਤੁਹਾਨੂੰ ਆਪ ਵੀ ਲਿਖਣ ਦਾ ਜਾਂ ਸ਼ਾਇਰੀ ਦਾ ਸ਼ੌਂਕ ਹੈ?
ਜਵਾਬ: ਜੀ ਨਹੀਂ, ਮੈਨੂੰ ਲਿਖਣ ਦਾ ਸ਼ੌਕ ਤਾਂ ਨਹੀਂ ਪਰ ਸ਼ਾਇਰੀ ਸੁਣਨ ਅਤੇ ਪੜ੍ਹਨ ਦਾ ਸ਼ੌਕ ਹੈ। ਮੈਂ ਸੋਚਦੀ ਹਾਂ ਕਿ ਲਿਖਣਾ ਰੱਬ ਦੀ ਦਾਤ ਹੈ, ਪਰਮਾਤਮਾ ਦੀ ਰਹਿਮਤ ਹੈ।
ਸਵਾਲ: ਮੈਂ ਸੁਣਿਆ ਹੈ ਕਿ ਤੁਸੀਂ ਆਪ ਵੀ ਬਹੁਤ ਵਧੀਆ ਗਾ ਲੈਂਦੇ ਹੋ। ਕਦੀ ਪਾਤਰ ਹੋਰਾਂ ਨਾਲ ਕਿਸੇ ਪ੍ਰੋਗਰਾਮ ਤੇ ਗਾਇਆ ਹੋਵੇ?
ਜਵਾਬ: ਜਿਵੇਂ ਮੈਂ ਪਹਿਲਾਂ ਹੀ ਦੱਸ ਆਈ ਹਾਂ ਕਿ ਗਾਉਣ ਦਾ ਸ਼ੌਕ ਮੈਨੂੰ ਬਚਪਨ ਤੋਂ ਹੀ ਸੀ, ਪਾਤਰ ਸਾਹਿਬ ਨਾਲ ਮੈਂ ਉਦੋਂ ਹੀ ਜਾਂਦੀ ਹਾਂ ਜਦੋਂ ਮੈਨੂੰ ਬੁਲਾਇਆ ਜਾਂਦਾ ਹੈ ਤੇ ਜੇ ਪ੍ਰਬੰਧਕਾਂ ਨੂੰ ਸੂਹ ਲੱਗ ਗਈ ਹੋਵੇ ਤਾਂ ਮੈਨੁੰ ਗਾਉਣਾ ਵੀ ਪੈਂਦਾ ਹੈ।
ਸਾਵਲ: ਪਾਤਰ ਹੋਰਾਂ ਦੀ ਕਿਹੜੀ ਗੱਲ ਸਭ ਤੋਂ ਵੱਧ ਪਸੰਦ ਹੈ?
ਜਵਾਬ: ਪਾਤਰ ਸਾਹਿਬ ਦੀ ਇੱਕ ਗੱਲ ਮੈਨੂੰ ਬਹੁਤ ਪਸੰਦ ਹੈ। ਉਹ ਇਹ ਕਿ ਕਿਸੇ ਗੱਲੋਂ ਜੇ ਮੈਂ ਨਰਾਜ਼ ਹੋਵਾਂ ਤਾਂ ਉਹ ਬਹੁਤ ਜਲਦੀ ਮੈਨੂੰ ਮਨਾ ਲੈਂਦੇ ਹਨ। ਬਹੁਤ ਚਿਰ ਉਹ ਰੁੱਸੇ ਨਹੀਂ ਰਹਿ ਸਕਦੇ।
ਸਵਾਲ: ਕਿਹੜੀ ਗੱਲ ਸਭ ਤੋਂ ਵੱਧ ਨਾਪਸੰਦ ਹੈ?
ਜਵਾਬ: ਇਹ ਆਪਣੀਆਂ ਚੀਜ਼ਾਂ ਥਾਂ ਸਿਰ ਨਹੀਂ ਰੱਖਦੇ ਤੇ ਜਦੋਂ ਨਹੀਂ ਮਿਲਦੀਆਂ ਓਦੋਂ ਬਹੁਤ ਖਿਝਦੇ ਹਨ। ਇਹਨਾਂ ਦੀ ਇਹ ਗੱਲ ਮੈਨੂੰ ਬਿਲਕੁਲ ਪਸੰਦ ਨਹੀਂ।
ਸਵਾਲ: ਇੱਕ ਬਾਪ ਵਾਲੀ ਜਿ਼ੰਮੇਵਰਰੀ ਪੂਰੀ ਤਰ੍ਹਾਂ ਨਿਭਾਈ ਹੈ?
ਜਵਾਬ: ਪੂਰੀ ਤਰ੍ਹਾਂ। ਇਹ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਹਨ। ਤੇ ਉਹਨਾਂ ਨੂੰ ਸਮਝਾਉਣ ਦਾ ਢੰਗ ਵੀ ਇਹਨਾਂ ਦਾ ਆਪਣਾ ਹੀ ਹੈ।ਇਹ ਜਿ਼ਆਦਾ ਉਦੇਸ਼ ਨਹੀਂ ਦਿੰਦੇ, ਇਹ ਕਹਿੰਦੇ ਹਨ, ਮੇਰਾ ਪਿਆਰ ਹੀ ਇਹਨਾਂ ਲਈ ਉਪਦੇਸ਼ ਹੈ।
ਸਵਾਲ: ਕੀ ਬੱਚਿਆਂ ਦਾ ਵੀ ਸ਼ਾਇਰੀ ਜਾਂ ਸੰਗੀਤ ਵੱਲ ਝੁਕਾਅ ਹੈ?
ਜਵਾਬ: ਦੋਹਾਂ ਨੂੰ ਸੰਗੀਤ ਦਾ ਬਹੁਤ ਸ਼ੌਕ ਹੈ। ਵੱਡਾ ਬੇਟਾ ਅੰਕੁਰ ਕਦੀ ਕਦੀ ਪਾਪਾ ਦੀ ਸ਼ਾਇਰੀ ਗੁਣਗੁਣਾਉਂਦਾ ਹੈ। ਛੋਟਾ ਮਨਰਾਜ ਸਕੂਲ ਵੇਲੇ ਕੱਚ ਦਾ ਗਲਾਸ ਅਤੇ ਬਚ ਕੇ ਮੋੜ ਤੋਂ ਗਾਉਂਦਾ ਸੀ। ਹੁਣ ਉਹ ਵਧੇਰੇ ਸੂਫ਼ੀ ਕਲਾਮ ਗਾਉਂਦਾ ਹੈ ਜਾਂ ਪਾਪਾ ਦੀ ਗ਼ਜ਼ਲ ਇਸ ਤਰ੍ਹਾਂ ਹੈ- ਇਸ ਤਰ੍ਹਾਂ ਹੈ ਜਿਸ ਤਰ੍ਹਾਂ ਦਿਨ ਰਾਤ ਵਿਚਲਾ ਫਲਾਸਿਲਾ।
ਸਵਾਲ: ਪਰਿਵਾਰਕ ਜੀਵਨ ਵਿੱਚ ਆਈ ਕੋਈ ਵੱਡੀ ਮੁਸ਼ਕਲ ਜਾਂ ਸੰਕਟ ਜਿਸ ਦਾ ਸਾਹਮਣਾ ਕਰਨਾ ਪਿਆ ਹਵੇ?
ਜਵਾਬ:ਜਦੋਂ ਇਹ 1997 ਵਿੱਚ ਬੀਮਾਰ ਹਏ।
ਸਵਾਲ: ਵਿਆਹੁਤਾ ਜਿ਼ੰਦਗੀ ਦਾ ਸਭ ਤੋਂ ਵੱਧ ਖੁਸ਼ੀ ਦੇਣ ਵਾਲਾ ਪਲ।
ਜਵਾਬ: ਸਭ ਤੋਂ ਖੁਸ਼ੀ ਵਾਲਾ ਪਲ ਜਦੋਂ ਭਾਰਤੀ ਭਾਸ਼ਾ ਪਰਿਸ਼ਦ ਦਾ ਪੁਰਸਕਾਰ ਲੈਣ ਇਹ ਸਾਨੂੰ ਨਾਲ ਲੈ ਕੇ ਗਏ ਤੇ ਅਸੀਂ ਬੱਚਿਆਂ ਸਮੇਤ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਆਰ ਕੇ ਨਰਾਇਣਨ ਦੇ ਬਹੁਤ ਕੋਲ ਸਾਂ।
ਸਵਾਲ: ਸ਼ਾਇਰਾਂ ਕਾਲਕਾਰਾਂ ਉੱਤੇ ਬੀਬੀਆਂ ਅਕਸਰ ਬਹੁਤ ਮਿਹਰਬਾਨ ਰਹਿੰਦੀਆਂ ਹਨ। ਇਸ ਦਾ ਕੋਈ ਅਨੁਭਵ ਜਾਂ ਪਰੇਸ਼ਨੀ?
ਜਵਾਬ: ਇਹ ਤੁਹਾਡਾ ਭੁਲੇਖਾ ਹੈ। ਮੈਂ ਸਮਝਦੀ ਹਾਂ ਵੱਡੇ ਕਲਾਕਾਰਾਂ ਜਾਂ ਲੇਖਕਾਂ ਤੇ ਬੀਬੀਆਂ ਮਿਹਰਬਾਨ ਨਹੀਂ ਹੰਦੀਆਂ, ਉਹਨਾਂ ਦੀ ਕਲਾ ਦੀਆਂ ਪ੍ਰਸ਼ੰਸਕ ਹੁੰਦੀਆਂ ਹਨ। ਤੁਸੀਂ ਵੀ ਬਹੁਤ ਵੱਡੇ ਕਹਾਣੀਕਾਰ ਹੋ, ਤੁਹਾਨੂੰ ਵੀ ਤਜਰਬਾ ਹੋਣਾ।
ਸਵਾਲ: ਪਾਤਰ ਜੀ ਕਹਿੰਦੇ ਹਨ ਮੇਰੀ ਸਭ ਤੋਂ ਵੱਡੀ ਰਾਜ਼ਦਾਨ ਹੈ ਮੇਰੀ ਕਵਿਤਾ ਅਤੇ ਮੇਰੀ ਪਤਨੀ ਨੇ ਵੀ ਮੇਰਾ ਕੋਈ ਰਾਜ਼ ਜਾਣਨਾ ਹੋਵੇ ਉਹ ਮੇਰੀ ਕਵਿਤਾ ਹੀ ਪੜ੍ਹਦੀ ਹੈ। ਕੋਈ ਅਜੇਹਾ ਰਾਜ਼ ਦੱਸੋਗੇ ਜਿਹੜਾ ਕਵਿਤਾ ਪੜ੍ਹ ਕੇ ਪਤਾ ਲੱਗਾ ਹੋਵੇ?
ਜਵਾਬ: ਕਵੀਆਂ ਦਾ ਇਰਹ ਸੁਭਾ ਹੁੰਦਾ ਹੈ ਕਿ ਉਹ ਆਪਣਾ ਦੁੱਖ ਕਿਸੇ ਨਾਲ ਸਾਂਝਾ ਨਹੀਂ ਕਰਦੇ ਕਿਉਂਕਿ ਉਹਨਾਂ ਕੋਲ ਦੁੱਖ ਘਟਾਉਣ ਦਾ ਮਾਧਿਅਮ ਹੈ ਕਵਿਤਾ। ਰਾਜ਼ਦਾਨ ਤਾਂ ਉਹ ਹੁੰਦਾ ਹੈ ਜਿਹੜਾ ਰਾਜ਼ ਨੂੰ ਰਾਜ਼ ਰੱਖੇ। ਜੇ ਕਵਿਤਾ ਕਵੀ ਦੇ ਰਾਜ਼ ਨੂੰ ਰਾਜ਼ ਨਹੀਂ ਰੱਖੇਗੀ ਤਾਂ ਉਹ ਕਾਹਦੀ ਰਾਜ਼ਦਾਨ ਹੈ।
ਸਵਾਕਲ:ਕੋਈ ਹਸਰਤ ਕਿ ਜੇ ਏਨਾ ਕੁਝ ਮਿਲਣ ਦੇ ਨਾਲ ਨਾਲ ਆਹ ਕੁਝ ਵੀ ਮਿਲ ਗਿਆ ਹੁੰਦਾ?
ਜਵਾਬ:ਪਰਮਤਾਮਾ ਨੇ ਸਾਨੂੰ ਏਨਾ ਕੁਝ ਦਿੱਤਾ ਹੈ ਇਹਦੇ ਲਈ ਅਸੀਂ ਉਸ ਦੇ ਸ਼ੁਕਰਗੁਜ਼ਾਰ ਹਾਂ।
ਸਵਾਲ: ਕੀ ਪਾਤਰ ਹੋਰੀ ਘਰੇਲੂ ਕੰਮਾਂ ਵਿੱਚ ਪੂਰਾ ਹੱਥ ਵਟਾਉਂਦੇ ਹਨ?
ਜਵਾਬ: ਇਹਨਾਂ ਦੇ ਏਨੇ ਰੁਝੇਵੇਂ ਹਨ ਕਿ ਘਰੇਲੂ ਕੰਮਾਂ ਵਿੱਚ ਹੱਥ ਵਟਾਉਣਾ ਸੰਭਵ ਨਹੀਂ ਤੇ ਮੇਰੀ ਵੀ ਪੂਰੀ ਕੋਸਿ਼ਸ਼ ਹੁੰਦੀ ਹੈ ਕਿ ਇਹਨਾਂ ਨੂੰ ਲਿਖਣ ਪੜ੍ਹਣ ਲਈ ਮਾਹੌਲ ਦੇ ਸਕਾਂ। ਹਾਂ ਜੇ ਮੈਂ ਕਦੀ ਕੋਈ ਕੰਮ ਕਹਾਂ ਤਾਂ ਨਾਂਹ ਨਹੀਂ ਕਰਦੇ।
ਸਵਾਲ: ਉਹਨਾਂ ਦੀ ਲਿਖਤ ਵਿੱਚ ਤੁਸੀਂ ਉਹਨਾਂ ਦੀ ਕੀ-ਕੀ ਮਦਦ ਕਰਦੇ ਹੋ? ਉਹਨਾਂ ਦੀ ਲਿਖਤ ਦੇ ਪਹਿਲੇ ਪਾਠਕ ਜਾਂ ਸਰੋਤੇ ਹੋ? ਕਦੀ ਕੋਈ ਸੁਝਾਅ ਵੀ ਦੇਂਦੇ ਹੋ?
ਜਵਾਬ: ਮੈਂ ਲਿਖਣ ਦਾ ਸਮਾਂ ਅਤੇ ਮਾਹੌਲ ਦੇਣ ਦੀ ਪੂਰੀ ਕੋਸਿ਼ਸ਼ ਕਰਦੀ ਹਾਂ। ਕਦੀ ਕਦੀ ਇਹ ਮੈਨੂੰ ਕੋਈ ਰਚਨਾ ਸੁਣਾ ਕੇ ਉਸ ਦਾ ਪ੍ਰਤਿਕਰਮ ਜਾਨਣਾ ਚਾਹੁੰਦੇ ਹੁੰਦੇ ਹਨ। ਪਰ ਹਮੇਸ਼ਾਂ ਨਹੀਂ।
ਸਵਾਲ: ਖਾਣ ਪੀਣ ਵਾਲੀ ਕਿਹੜੀ ਚੀਜ਼, ਦਾਲ ਸਬਜ਼ੀ ਪਸੰਦ ਕਰਦੇ ਹਨ?
ਜਵਾਬ: ਮੇਥੇ ਵਾਲੀ ਮੱਕੀ ਦੀ ਰੋਟੀ ਤੇ ਮੂਲੀਆਂ ਵਾਲੇ ਪਰੌਂਠੇ।
ਸਵਾਲ: ਤੁਹਾਡੇ ਬਣਾਏ ਖਾਣੇ ਜਾਂ ਹੋਰ ਕੀਤੇ ਕੰਮਾਂ ਦੀ ਇਹ ਬਣਦੀ ਪ੍ਰਸ਼ੰਦਾ ਕਰਦੇ ਹਨ?
ਜਵਾਬ: ਪ੍ਰਸੰ਼ਸਾ ਕਰਨ ਵਿੱਚ ਤਾਂ ਇਹ ਬੜੇ ਮਾਹਰ ਹਨ ਅਤੇ ਨੁਕਸ ਕੱਢਣ ਵਿੱਚ ਵੀ।
ਸਵਾਲ: ਕੋਈ ਹੋਰ ਗੱਲ ਜੋ ਤੁਸੀਂ ਆਪ ਦੱਸਣੀ ਚਾਹੁੰਦੇ ਹੋਵੋ?
ਜਵਾਬ: ਤੁਸੀਂ ਸਵਾਲਾਂ ਵਿੱਚ ਕੋਈ ਕਸਰ ਹੀ ਨਹੀਂ ਛੱਡੀ।

-0-

Home  |  About us  |  Troubleshoot Font  |  Feedback  |  Contact us

© 2007-11 Seerat.ca, Canada

Website Designed by Gurdeep Singh +91 98157 21346 9815721346