ਵਗਦੀ ਵਾ ਦੇ ਬੁੱਲੇ ਸੰਗ , ਸਾਡਾ ਪੱਤਾ ਪੱਤਾ ਉੱਡ ਜਾਣਾ
ਕੰਡਾ ਜੁ ਫੁੱਲ ਸੰਗ ਉੱਗਿਆ, ਸਾਡੇ ਸੀਨੇ ਅੰਦਰ ਪੁੜ ਜਾਣਾ
ਜੇ ਮੈਹ੍ਕਾਂ ਵਿਕਦੀਆਂ ਹੱਟ ਕਿਸੇ ਤਾਂ ਲੈ ਜਾਂਦੇ ਵੇਓਪਾਰੀ ਹੀ
ਬਣ ਖੁਸ਼ਬੋ ਬੀਆਬਾਨਾਂ ਦੀ ਅਸਾਂ ਮੁਫਤੋ ਮੁਫ਼ਤੀ ਲੁਟ ਜਾਣਾ
ਇਹ ਰਿਸ਼ਤੇ ਮਖਣੀ ਵਰਗੇ ਨੇ , ਉਮਰਾਂ ਵੇਚ ਕੇ ਪਾਲ ਲਏ
ਤੱਤੀ ਵਾ ਦੇ ਬੁੱਲੇ ਸੰਗ, ਪਿਘਲ ਪਿਘਲ ਕੇ ਰੁੜ੍ਹ ਜਾਣਾ
ਅਸੀਂ ਬਿਰਖ ਪੁਰਾਣੇ, ਵਤਨਾਂ ਦੇ, ਕਟ ਗਏ ਤਾਂ ਕੀ ਹੈ
ਜੜ੍ਹ ਧਰਤੀ ਅੰਦਰ ਬਾਕੀ ਹੈ, ਮੁੜ ਫਿਰ ਇਸਨੇ ਫੁੱਟ ਤੁਰਨਾ
ਸੁੱਕ ਗਏ ਪੱਤਰ ਕੀ ਹੋਯਿਆ, ਖੁੰਢ ਇੱਕ ਪੜਾ ਬਾਕੀ
ਆਉਂਦੇ ਜਾਂਦੇ ਰਾਹੀਂਆਂ ਨੇ ਦੋ ਪਲ ਇਥੇ ਰੁਕ ਜਾਣਾ
ਗਾ ਗੀਤ ਰੰਗੀਲੇ ਮੇਹਿਕਾਂ ਦੇ, ਅਸੀਂ ਵਤਨਾ ਨੂੰ ਮੁੜ ਜਾਣਾ
ਵਗਦੀ ਵਾ ਦੇ ਬੁੱਲੇ ਸੰਗ ਸਦਾ ਪੱਤਾ ਪੱਤਾ ਉਡ ਜਾਣਾ
-0-
|