ਮਹਿਕ ਵਹੂਣੇ ਫੁੱਲ
ਨੇ,ਥਾਂ ਥਾਂ ਤਖੇ ਖਾਰ।
ਖਾਰਾਂ ਵਚਿ ਫਸ ਲਥ ਗਈ,ਮਾਲੀ ਦੀ ਦਸਤਾਰ।
ਜੀਭ ਠਾਕੀਆਂ ਬੁਲਬੁਲਾਂ,ਭੌਰੇ ਫਰਿਨ ਉਦਾਸ,
ਉਜਡ਼ ਰਹੇ ਇਸ ਚਮਨ ਦੇ,ਉੱਲੂ ਨੇ ਸਰਦਾਰ।
ਆਬ ਸ਼ਾਰ ਵੀ ਸੁੱਕ ਗਏ,ਅੰਬਰ ਉਡਦੀ ਧੂਡ਼,
ਅਛੇ ਦਨਾ ਤੇ ਪੈ ਗਈ ਹੈ ਬੁਰੇ ਦਨਾ ਦੀ ਮਾਰ।
ਪੱਤੇ ਪੀਲੇ ਹੋ ਗਏ ਤੇ ਝਡ਼ ਝਡ਼ ਪੈਂਦਾ ਬੂਰ,
ਪੱਤਝਡ਼ ਲੰਬੀ ਹੋ ਗਈ,ਮੁਡ਼ੀ ਨਾ ਅਜੇ ਬਹਾਰ।
ਤਤਿਲੀਆਂ ਲਹੂ ਲੁਹਾਣ ਨੇ,ਜਾਨ ਲੁਕਾਉਂਦੇ ਮੋਰ,
ਰੋਂਦੇ ਮਾਲੀ ਸਾਹਮਣੇ,ਸ਼ਕਿਰੇ ਕਰਨ ਸ਼ਕਾਰ।
ਚਡ਼ੀ ਚੰਬੇ ਦੀ ਵਲਿਕਦੀ,ਭੁਖੇ ਤੱਕ ਕੇ ਬੋਟ,
ਜੀਵਨ ਪੂਰੇ ਚਮਨ ਦਾ,ਹੋ ਗਿਆ ਤਾਰੋ ਤਾਰ।
ਸਿਉਂਕ ਬਣਾਈਆਂ ਵਰਮੀਆਂ,ਨਾਗਾਂ ਮੱਲੇ ਰਾਹ,
ਗਰਿਝਾਂ ਰਲ ਕੇ ਘੇਰ ਲਈ,ਮੁਡ਼ ਕੂੰਜਾਂ ਦੀ ਡਾਰ।
ਹਰ ਪਾਸੇ ਧੂੰਆ ਫੈਲਿਆ,ਹਰ ਕੋਨੇ ਉਠਦੀ ਲਾਟ,
ਇਥੇ ਹੁੰਦੀ ਜੱਗੋਂ ਤੇਹਰਵੀ,ਨਾ ਲੈਂਦਾ ਕੋਈ ਸਾਰ।
ਫਨੀਅਰਾਂ ਦੇ ਨਾਲ ਦੋਸਤੀ,ਲਈ ਸਪੇਰਿਆਂ ਪਾ,
ਮਲੀ ਭੁਗਤ ਨਾਲ ਡੰਗ ਕੇ,ਦਿੰਦੇ ਕੁੰਜ ਉਤਾਰ।
ਦਹ ਿਦਸ਼ਾਵੀਂ ਚੌਂਕੀਆਂ,ਖਾਕੀ ਰੰਗ ਦਾ ਰਾਜ,
ਮੰਗਦੇ ਹੱਕ ਪਰਿੰਦਿਆਂ ਨੂੰ ਜਾਨੋਂ ਦਿੰਦੇ ਮਾਰ।
ਕਲੀਆਂ ਵੀ ਨਾ ਛੱਡੀਆਂ ਸਾਰੇ ਫੁੱਲ ਪਰੁੰਨ ਤੇ,
ਕਢ ਕੇ ਮਾਲੀ ਚਮਨ ਦੇ ਗਲ ਆਪਣੇ ਪਾਏ ਹਾਰ।
ਰੋਂਦੀਆਂ ਸਭੇ ਸਵਾਰੀਆਂ ਬਹਕੇ ਟਾਂਗੇ ਵਚਿ,
ਕੋਚਵਾਨ ਦੀ ਖੈਰ ਨੀ ਹੁਣ ਟਾਂਗਾ ਹੋਇਆ ਉਲਾਰ।
ਕੁੱਬੇ ਚਾਡ਼ੇ ਘੋਡ਼ੀਆਂ ਫਰਿਨ ਥੱਲੇ ਅਸਵਾਰ,
ਘਰ ਘਰ ਗੱਲਾਂ ਹੁੰਦੀਆਂ ਇਹ ਕਾਹਦੀ ਸਰਕਾਰ।
ਗੰਗਾ ਕੰਢੇ ਪਾਂਡਿਆਂ ਨੇ ਲੁੱਟੇ ਜੋ ਜਜਮਾਨ,
ਦਾਨਵੀਰ ਬਣ ਪਰਤ ਗਏ ਡੁੱਬ ਗਿਆਂ ਨੂੰ ਤਾਰ।
ਸਾਫ਼ ਸਫਾਈ ਰਖਦਾ ਸੀ ਅੰਦਰ ਕੋਮਲ ਚਿਤ,
ਅੱਜ ਬਹਾਨੇ ਮਾਰ ਕੇ ਕਢਿਆ ਉਹਨੂੰ ਬਾਹਰ।
ਜੰਗਲਾਂ ਦੇ ਵਚਿ ਭਟਕਦੇ ਨੰਗ ਧਡ਼ੰਗੇ ਭੀਲ,
ਪਠਾਂ ਉੱਤੇ ਬੰਨ ਕੇ ਕੁੱਲ ਜੰਗਲ ਦਾ ਭਾਰ।
ਸਰਮਦ ਤੇ ਤਬਰੇਜ ਦਾ ,ਅੱਜ ਵੀ ਉਹੋ ਹਾਲ।
ਛਾਂਟੇ ਮਾਰ ਕੇ ਹਾਕਮਾਂ ਨੇ ਦਿੱਤੀ ਖਲ ਉਤਾਰ।
8146563065
-0- |